
ਫਿਲੌਰ ਨਾਲ ਲੱਗਦੇ ਪਿੰਡ ਨਗਰ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਖਿਲਾਫ ਪਿਛਲੇ 4 ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨਾ ਮੌਕੇ ‘ਤੇ Path of Justice Society Punjab (Registered) ਦੇ ਚੇਅਰਮੈਨ ਪਰਿਕਸ਼ਿਤ ਅਹਲੂਵਾਲੀਆ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਧਰਨਾ ਮੌਕੇ ਚੇਅਰਮੈਨ ਦੇ ਨਾਲ ਜਨਰਲ ਸਕੱਤਰ ਹਰਿਸ਼ ਚੌਧਰੀ, ਸਕੱਤਰ ਸੁਸ਼੍ਰੀ ਪ੍ਰਭਾ ਵਲੀਆ, ਵਿਜੈ ਰਾਣੀ, ਆਸ਼ਾ ਗੋਸਵਮੀ, ਕੁਲਦੀਪ ਸ਼ਰਮਾ (ਇਨਚਾਰਜ), ਜ੍ਯੋਤੀ ਰਾਮ, ਪਿੰਡ ਮੋਹਤਬਾਰ ਦੇ ਪਵਨ ਭੱਟੀ , ਬਲਜਿੰਦਰ ਕੁਮਾਰ ਆਦਿ ਮੌਜੂਦ ਸਨ।
ਸੰਸਥਾ ਵਲੋਂ ਜ਼ੋਰ ਦਿੱਤਾ ਗਿਆ ਹੈ ਕਿ ਇਹ ਗੰਦਾ ਪਾਣੀ ਦੀ ਸਮੱਸਿਆ ਨਾ ਕੇਵਲ ਸਿਹਤ ਲਈ ਖਤਰਨਾਕ ਹੈ, ਸਗੋਂ ਇਲਾਕੇ ਦੇ ਰਹਿਣ ਵਾਲਿਆਂ ਦੀ ਜ਼ਿੰਦਗੀ ਤੇ ਭਾਰੀ ਪ੍ਰਭਾਵ ਪਾ ਰਹੀ ਹੈ। ਧਰਨਾ ਕਰਨ ਵਾਲਿਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।
ਸੰਸਥਾ ਵਲੋਂ ਇਸ ਮਾਮਲੇ ਨੂੰ ਲੈ ਕੇ ਅਗਲੇ ਦਿਨਾਂ ਵਿੱਚ ਉੱਚ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਨ ਦੀ ਯੋਜਨਾ ਬਣਾਈ ਗਈ ਹੈ।
Path of Justice Society Punjab (Registered) ਇਸ ਇਲਾਕੇ ਦੇ ਲੋਕਾਂ ਦੇ ਹੱਕਾਂ ਲਈ ਸਦਾ ਖੜੀ ਹੈ ਅਤੇ ਜ਼ੋਰ ਦਿੰਦੀ ਹੈ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਇਸ ਗੰਦੇ ਪਾਣੀ ਦੀ ਸਮੱਸਿਆ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

